Blog

ਕੀ ਤੁਹਾਨੂੰ 2020 ਸੀਵਿਕ ਖਰੀਦਣੀ ਚਾਹੀਦੀ ਹੈ ਜਾਂ ਕੋਰੋਲਾ?

ਸਮੇਂ ਤੇ ਉੱਗਣ ਤੱਕ, (ਯਾਨਿ, 1970 ਦਾ ਦਹਾਕਾ) 2 ਮਹਾਨ ਸਫ਼ਰ ਵਾਲੀਆਂ ਕਾਰਾਂ ਵਿੱਚ ਟੱਕਰ ਪੈਦਾ ਹੋ ਗਈ: ਟੋਓਟਾ ਕੋਰੋਲਾ ਅਤੇ ਹੋਂਡਾ ਸੀਵਿਕ। ਇਹਨਾਂ ਦੋਵਾਂ ਦੀ ਭਰੋਸੇਯੋਗਤਾ, ਕੁਸ਼ਲਤਾ ਅਤੇ ਖਰੀਦਣ ਅਤੇ ਮਾਲਕ ਬਣਨ ਵਿੱਚ ਘੱਟ ਲਾਗਤ ਵਜੋਂ ਪਹਿਚਾਣ ਸੀ।  ਪਰ ਇਹਨਾਂ ਵਿੱਚੋਂ ਕਿਹੜੀ ਤੁਹਾਨੂੰ ਖਰੀਦਣੀ ਚਾਹੀਦੀ ਹੈ? ਅਸੀਂ ਤੁਹਾਨੂੰ ਦੋਹਾਂ ਕਾਰਾਂ ਦੀਆਂ ਚੰਗੀਆਂ ਅਤੇ ਬੂਰੀਆਂ ਗੱਲਾਂ ਦੱਸਾਂਗੇ, ਅਤੇ ਤੁਹਾਨੂੰ ਆਪਣੀ 2020 ਦੀ ਪਸੰਦ ਦੱਸਾਂਗੇ।  ਇਕਸਾਰਤਾ ਰੱਖਣ ਲਈ, ਅਸੀਂ ਕੋਰੋਲਾ SE CVT ਦੀ ਤੁਲਨਾ ਸੀਵਿਕ ਸਪੋਰਟ CVT ਨਾਲ ਕਰਾਂਗੇ।

ਇਸ ਸਾਲ, ਹੋਂਡਾ ਸੀਵਿਕ ਦੀ ਲੜੀ ਨੇ ਇੱਕ ਇੰਚ ਜਿੰਨੀ ਵੀ ਨਿਰਾਸ਼ਾ ਨਹੀਂ ਦਿੱਤੀ।  7 ਮੁੱਖ ਬਨਾਵਟਾਂ ਦੀ ਚੋਣ ਦੇ ਨਾਲ, ਜੋ ਸਾਰੀਆਂ 30k ਤੋ ਹੇਠਾਂ ਸ਼ੁਰੂ ਹੁੰਦੀਆਂ ਹਨ, ਇਹ ਕਿਫਾਇਤੀ ਰਹਿੰਦੀ ਹੈ।  ਬਾਹਰੀ ਸਟਾਇਲ ਤਿੱਖਾ ਹੈ, ਜਿਸ ਨੂੰ ਕਈ ਪ੍ਰਭਾਵਸ਼ਾਲੀ ਆਕਾਰ ਅਤੇ ਕੋਣਾਂ ਦਾ ਮਾਣ ਹੈ।  ਅੰਦਰ ਵੀ ਭੱਦਾ ਨਹੀਂ ਹੈ, ਜੋ ਕਿ ਸਾਰਾ ਉੱਚ ਗੁਣਵੱਤਾ ਵਾਲਾ ਸਮਾਨ ਹੈ।  ਸੁੰਦਰਤਾ ਤਰਾਸ਼ੀ ਹੋਈ ਅਤੇ ਸੁੰਦਰ ਰੇਖਾਵਾਂ ਦਿਖਾਵਟ ਨੂੰ ਪੂਰਾ ਰਕਦੀਆਂ ਹਨ।

ਕਾਰਗੋ ਅਤੇ ਸਟੋਰੇਜ ਕਬੀਜ਼ ਹਮੇਸ਼ਾਂ ਦੀ ਤਰਾਂ ਆਲੀਸ਼ਾਨ ਹਨ, ਅਤੇ ਪਿਛਲੀ ਸੀਟ ਦੀ ਜਗ੍ਹਾ ਇਸ ਸ਼੍ਰੇਣੀ ਲਈ ਔਸਤ ਹੈ।  ਜੋ ਇਸ ਵਿੱਚ ਗਾਇਬ ਹੈ ਕਿ ਉਹ ਹੈ ਪਿਛਲੀ ਸੀਟ ਦਾ ਆਰਮਰੈੱਸਟ, ਜੋ ਕਿ ਪਿਛਲੇ ਯਾਤਰੀ ਦੇ ਆਰਾਮ ਨੂੰ ਭੰਗ ਕਰਦਾ ਹੈ।

ਸੜਕਾਂ ‘ਤੇ ਇਸ ਦਾ ਨਿਯੰਤਰਣ ਬਹੁਤ ਵਧੀਆ ਹੈ, ਅਤੇ ਇਸ ਦਾ 1.5 L 4-ਸਿਲੰਡਰ ਜੋ 180hp ਪੈਦਾ ਕਰਦਾ ਹੈ ਅਤੇ ਸਬ 3,000 ਪਾਉਂਡ ਕਰਬ ਭਾਰ ਹੈ, ਇਹ ਵਧੀਆ ਉਛਲਦੀ ਹੈ।  ਇਸ ਦਾ ਲਗਾਤਾਰ ਬਦਲਣ ਵਾਲਾ ਟਰਾਂਸਮੀਸ਼ਨ (CVT) ਇਸ ਨੂੰ 29 ਸ਼ਹਿਰੀ, 35 ਹਾਈਵੇ ਉੱਤੇ ਤੇਲ ਦੀ ਬੱਚਤ ਕਾਇਮ ਰੱਖਣ ਵਿੱਚ ਮੱਦਦ ਕਰਦਾ ਹੈ।  ਬੂਰਾ ਨਹੀਂ।

ਸਾਲ 2020 ਮਾਡਲ ਲਈ ਨਵਾਂ, ਟੋਓਟਾ ਕੋਰੋਲਾ ਵਾਪਿਸ ਵਾਰ ਕਰਦੀ ਹੈ।  ਕੋਰੋਲਾ ਦੇ ਅਕਾਊ ਬਾਹਰੀ ਦੇ ਦਿਨ ਗਏ: ਇਸ ਦੀਆਂ ਜੁਝਾਰੂ ਹੈੱਡਲਾਈਟਾਂ ਜਿਹਨਾਂ ਦਾ ਆਕਾਰ ਯੁੱਧ ਦੇ ਬਰਛੇ ਵਰਗਾ ਹੈ ਅਤੇ ਵੱਡੀ ਟ੍ਰਾਪੀਜ਼ੋਇਡ-ਆਕਾਰੀ ਗ੍ਰਿਲ ਦਾ ਮਾਣ ਹੈ।  ਅੰਦਰੋਂ ਇਹ ਜਿੰਨੇ ਦੀ ਹੈ ਉਸ ਨਾਲੋਂ ਜ਼ਿਆਦਾ ਮਹਿੰਗੀ ਲੱਗਦੀ ਹੈ।  ਕੋਰੋਲਾ, ਜੋ ਦੋਹਾਂ ਵਿੱਚ ਸਸਤੀ ਹੈ, ਅੰਦਰ ਗੁਣਵੱਤਾ ਵਾਲਾ ਸਮਾਨ ਲਗਾਉਣ ਵਿੱਚ ਸਮਰਥ ਰਹੀ ਹੈ।

ਕੋਰੋਲਾ ਦੀਆਂ ਪਿਛਲੀਆਂ ਸੀਟਾਂ ਜਿਆਦਾ ਜਗ੍ਹਾ ਵਾਲੀਆਂ ਹਨ, ਨਾਲ ਦੇ ਨਾਲ ਪਿਛਲੇ ਯਾਤਰੀ ਲਈ ਆਰਮਰੈਸਟ ਹੈ, ਅਜਿਹਾ ਜੋ ਹੋਂਡਾ ਭੁੱਲ ਗਈ।  ਕਾਰਗੋ ਸਮਰਥਾ ਵਿੱਚ ਸੀਵਿਕ ਤੋਂ ਹਾਰਦੇ ਹੋ, ਕੋਰੋਲਾ ਨੇ ਇਸ ਜਗ੍ਹਾ ਵਿੱਚ ਆਪਣੇ ਆਪ ਨੂੰ ਕਾਇਮ ਰੱਖਿਆ ਹੈ।

ਜਦੋਂ ਕੋਰੋਲਾ ਸੜਕ ‘ਤੇ ਉਤਰਦੀ ਹੈ, ਇਸਦਾ ਨਿਸ਼ਾਨਾ ਪ੍ਰਭਾਵਿਤ ਕਰਨਾ ਹੈ, ਅਤੇ ਇਹ ਜਿੱਤਦੀ ਹੈ।  ਵੱਡੇ ਝੱਟਕਿਆਂ ਨੂੰ ਸੰਭਾਲਣ ਲਈ ਇਸ ਕੋਲ ਮਲਟੀ-ਲਿੰਕ ਪਿੱਛਲੇ ਸਸਪੈਂਸ਼ਨ ਹਨ।  ਇਸ ਕੋਲ ਇਸਦੇ 2.0 L 4-ਸਿਲੰਡਰ ਕੋਲੋਂ ਮਾਨਯੋਗ 169hp ਹਨ, ਜੋ ਕਿ ਨੂੰ ਬਹੁਤਾ ਤੇਜ਼ ਨਾ ਸਹੀ, ਪਰ ਬਹੁਤਾ ਹੋਲੀ ਨਹੀਂ ਹੋਣ ਦਿੰਦੇ।  ਜੋ ਚੀਜ਼ ਕੋਰੋਲਾ ਨੂੰ ਜ਼ਿਆਦਾ ਜੀਵਿਤ ਕਰਦੀ ਹੈ ਚਾਹੇ ਇਸ ਦੇ ਪਾਵਰ ਅੰਕ ਘੱਟ ਹਨ, ਉਹ ਹੈ ਇਸ ਦੀ ਅਲੱਗ “ਆਮ” ਪਹਿਲੇ ਗੇਅਰ ਦੀ ਵਰਤੋਂ, ਜੋ ਕਿ CVT ਦੇ ਨਾਲ ਹੈ।  ਜਦੋਂ ਕਾਰ ਚੱਲਦੀ ਹੈ ਤਾਂ ਇਹ ਆਪਣਾ ਪਹਿਲਾ ਗੇਅਰ ਪਾਉਂਦੀ ਹੈ, ਅਤੇ ਫਿਰ ਬਾਅਦ ਵਿੱਚ ਇਸ ਨੂੰ  CVT ਵਿੱਚ ਬਦਲ ਦਿੰਦੀ ਹੈ, ਜਿਸ ਨਾਲ ਰਫਤਾਰ CVT ਨਾਲੋਂ ਜਿਆਦਾ ਸੰਤੁਸ਼ਟੀ ਵਾਲੀ ਮਹਿਸੂਸ ਹੁੰਦੀ ਹੈ। ਜਿੱਥੇ ਕੋਰੋਲਾ ਵਾਕਿਈ ਚਮਕਦੀ ਹੈ ਉਹ ਹੈ ਇਸ ਦੀ ਤੇਲ ਦੀ ਬੱਚਤ: 31 ਸ਼ਹਿਰੀ ਅਤੇ 40 ਹਾਈਵੇ।

ਜੇਕਰ ਅਸੀਂ ਦੋਹਾਂ ਕਾਰਾਂ ਦੇ ਮੂਲ ਕੀਮਤਾਂ ਦੇਖੀਏ, 2020 ਟੋਓਟਾ ਕੋਰੋਲਾ SE CVT MSRP ਹੈ $22,050 ਦੀ। 2020 ਹੋਂਡਾ ਸੀਵਿਕ ਸਪੋਰਟ CVT ਦਾ MSRP ਹੈ $23,550 ਦਾ।  ਇਹ ਦੋਵੇਂ ਕਿਫਾਇਤੀ ਹਨ, ਪਰ ਕੋਰੋਲਾ ਜਿੱਤਦੀ ਹੈ।  ਦੋਵੇਂ ਕਾਰਾਂ ਆਪਣੀਆਂ ਕੀਮਤਾਂ ਦਾ ਉੱਚ ਮੁੱਲ ਅਦਾ ਕਰਦੀਆਂ ਹਨ।

ਦਿਨ ਦੇ ਆਖਿਰ ਵਿੱਚ, ਅਸੀਂ ਕਹਾਂਗੇ ਕਿ ਤੁਹਾਨੂੰ ਕੋਰੋਲਾ ਖਰੀਦਣੀ ਚਾਹੀਦੀ ਹੈ।  ਇਹ ਬਾਹਰੋਂ ਅਤੇ ਅੰਦਰੋਂ ਤਾਜ਼ੀ ਹੈ।  ਇਸ ਦੀ ਜ਼ਿਆਦਾ ਪੱਕੀ ਦਿੱਖ ਹੈ, ਨਾਲ ਦੇ ਨਾਲ ਇਹ ਅਕਾਉ ਵੀ ਨਹੀਂ ਹੈ।  ਇਹ ਜ਼ਿਆਦਾ ਕੁਸ਼ਲ, ਸਸਤੀ ਹੈ, ਅਤੇ ਇਸਦੇ ਇਤਿਹਾਸ ਵਿੱਚ ਇਸ ਨੂੰ ਸੱਭ ਤੋਂ ਭਰੋਸੇਯੋਗ ਕਾਰ ਦਾ ਦਰਜਾ ਦਿੱਤਾ ਗਿਆ ਹੈ।

ਇਹ ਕਾਫੀ ਤੇਜ਼ ਹੈ ਅਤੇ ਤੁਸੀਂ ਇਸ ਨੂੰ ਜਿਸ ਲਈ ਵਰਤ ਰਹੇ ਹੋ ਉਸ ਨੂੰ ਇਹ ਵਧੀਆ ਸੰਭਾਲ ਲੈਂਦੀ ਹੈ।  ਕੰਮ ‘ਤੇ ਜਾਣਾ ਅਤੇ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਫਿਰਨਾ ਇਹ ਚੀਜ਼ਾਂ ਆਰਾਮ ਨਾਲ ਅਤੇ ਸਸਤੇ ਵਿੱਚ ਕੋਰੋਲਾ ਸੱਭ ਤੋਂ ਵਧੀਆ ਤਰੀਕੇ ਨਾਲ ਕਰ ਲੈਂਦੀ ਹੈ।  ਇਹੀ ਹੈ ਜੋ ਸੱਭ ਤੋਂ ਮਹੱਤਵਪੂਰਨ ਹੈ

ਇੱਕ ਕਾਰਨ ਹੈ ਕਿ ਇਹ ਹੁਣ ਤੱਕ ਦੀ ਸੱਭ ਤੋਂ ਵੱਧ ਵਿਕਣ ਵਾਲੀ ਕਾਰ ਹੈ।  ਇਹ ਉਹ ਕਰਦੀ ਹੈ ਜਿਸ ਲਈ ਇਹ ਬਣਾਈ ਗਈ ਹੈ, ਸੱਭ ਤੋਂ ਵਧੀਆ ਪ੍ਰਦਰਸ਼ਨ।

All of Stampede Toyota Calgary’s departments can be reached by calling 403-291-2111